ਕਲੀਆਂ ਬਿਨਾ ਨਾ ਫੁੱਲਾਂ ਵਿਚੋਂ ਖੁਸ਼ਬੂ ਆਉਂਦੀ,
ਫੁੱਲਾਂ ਬਿਨਾ ਨਾ ਹਾਰ ਪਿਰੋਏ ਜਾਂਦੇ,
ਮਾਪਿਯਾਂ ਬਿਨਾ ਨਾ ਜ਼ਿੰਦਗੀ ਵਿਚ ਐਸ਼ ਹੁੰਦੀ,
ਯਾਰਾਂ ਬਿਨਾ ਨਾ ਦੁਖੜੇ ਰੋਏ ਜਾਂਦੇ..!!!!!!!
ਹੌਲੀ ਹੌਲੀ ਸਾਰੇ ਸਾਡੇ ਤੋ ਦੂਰ ਹੁੰਦੇ ਗਏ,
ਸਮੇਂ ਦੇ ਅੱਗੇ ਸਭ ਮਜ਼ਬੂਰ ਹੁੰਦੇ ਗਏ,
ਰਿਸ਼ਤਿਆਂ ਵਿੱਚ ਅਸੀਂ ਇਵੇਂ ਦੀ ਸੱਟ ਖਾਦੀ,
ਕਿ ਬੱਸ ਅਸੀਂ ਥੋਖੇਬਾਜ਼ ਤੇ ਸਾਰੇ ਬੇਕਸੂਰ ਹੁੰਦੇ ਗਏ.....!!!!
ਆਉਂਦੇ ਜਾਂਦੇ ਹੱਥ ਮਿਲਾਉਣ ਨਾਲ ਕੋਈ ਯਾਰ ਨਹੀਂ ਬਣ ਜਾਂਦਾ,
ਦੋ ਗੱਲਾਂ ਹੱਸ ਕੇ ਕਰਣ ਨਾਲ ਕੋਈ ਦਿਲਦਾਰ ਨਹੀਂ ਬਣ ਜਾਂਦਾ,
ਪਿਆਰ ਕਰਨਾ ਹੈ ਤਾਂ ਸੱਚਾ ਕਰੋ ਯਾਰੋ,
ਥੋਖਾ ਕਰਨ ਨਾਲ ਕੋਈ ਹੁਸ਼ਿਆਰ ਨਹੀਂ ਬਣ ਜਾਂਦਾ.....:)
ਕੁਝ ਪਲਾ ਦੇ ਪਲ ਹੁਣ ਸਾਲ ਵਿੱਚ ਨੇ,
ਅਸੀ ਉਹਦੇ ਤੇ ਉਹ ਮੇਰੇ ਖਿਆਲ ਵਿੱਚ ਨੇ,
ਇਕੱਲਾ ਸੀ ਪਹਿਲਾ ਪਰ ਬੇ-ਪਰਵਾਹ ਸੀ ਜਿੰਦਗੀ,
ਹੁਣ ਫਿਕਰ ਲੱਗੀ ਰਹਿੰਦੀ ਹੈ ਕਿ ਉਹ ਕਿਸ ਹਾਲ ਵਿੱਚ ਨੇ......:)
ਆਪਣੇ ਕਈ ਬੇਗਾਨੇ ਚੇਹਰੇ ਭੁਲ ਗਏ
ਟਾਵੇ ਟਾਵੇ ਯਾਦ ਬਥੇਰੇ ਭੁਲ ਗਏ
ਪਰ ਇਕ ਤਸਵੀਰ ਮੇਰੀਆਂ ਅਖਾਂ ਮੁਹਰੇ ਘੁਮਦੀ ਰਿਹੰਦੀ ਏ
ਇਕ ਕੁੜੀ ਮੈਨੂ ਹਾਲੇ ਵੀ ਚੇਤੇ ਆਉਂਦੀ ਰੇਹਂਦੀ ਏ ....:)
ਜਾਨ ਤੋ ਵੀ ਜਿਆਦਾ ਉਹਨੂੰ ਪਿਆਰ ਕਰਿਆ ਕਰਦਾ ਸੀ,
ਯਾਦ ਉਹਨੂੰ ਹਰ ਪੱਲ ਤੇ ਦਿਨ ਰਾਤ ਕਰਿਆ ਕਰਦਾ ਸੀ
ਲਫਜ਼ ਨਿਕਲਣ ਮੁੰਹ ਚੋ ਤਾ ਉਹਦੀ ਹੀ ਬਾਤ ਕਰਿਆ ਕਰਦਾ ਸੀ
ਪਰ ਹੁਣ ਉਹਨਾ ਰਾਹਾ ਤੋ ਲੰਗਿਆ ਵੀ ਨਹੀ ਜਾਂਦਾ,
ਜਿੰਨਾ ਰਾਹਾ ਤੇ ਬੈਠ ਉਹਦਾ ਇੰਤਜ਼ਾਰ ਕਰਿਆ ਕਰਦਾ ਸੀ.
ਦਿਲ ਟੁੱਟਿਆ ਆਵਾਜ ਨਾ ਆਈ.
ਇਸ਼ਕ ਦਿ ਖੇਡ ਸਾਨੂੰ ਰਾਸ ਨਾ ਆਈ.
ਇਸ਼ਕ ਵਿਚ ਸੱਭ ਨੂੰ ਗਮ ਹੀ ਮਿਲਦੇ ਨੇ.
ਤੇਨੂੰ ਗਮ ਖਾਣ ਦੀ ਜਾਚ ਨਾ ਆਈ.
ਅਸੀ ਅੱਜ ਵੀ ਉਸ ਨੂੰ ਚਾਹੁੰਦੇ ਹਾਂ ਤੇ ਉਹ ?
ਕਹਿੰਦੇ ਅੱਜ ਤੋ ਬਾਦ ਸਾਡੇ ਰਾਹ ਚ ਨਾ ਆਈ..!!!:)
♥ ਹਰ ਜਨਮ ਵਿੱਚ ਪਿਆਰ ਕਰਾਂਗੇ ਤੈਨੂੰ, ਧਰਤੀ ਤੇ ਨਾ ਆਏ ਤਾਂ ਗੱਲ ਹੋਰ ਹੈ,,
ਰੂਹਾਂ ਸਾਡੀਆਂ ਇੱਕ ਮਿੱਕ ਹੁੰਦੀਆਂ ਰਹਿਣਗੀਆਂ, ਜਿਸਮ ਮਿਲ ਗਏ ਤਾਂ ਗੱਲ ਹੋਰ ਹੈ,♥
ਹਰ ਜੂਨ 'ਚ ਰੱਬ ਕੋਲੋਂ ਮੰਗਾਂ ਤੈਨੂੰ, ਨਾ ਮਿਲੇਂ ਤਾਂ ਗੱਲ ਹੋਰ ਹੈ,♥
ਤਾਰਾ ਬਣ ਕੇ ਵੀ ਤੱਕਦੇ ਰਹਾਂਗੇ ਤੈਨੂੰ, ਟੁੱਟ ਗਏ ਤਾਂ ਗੱਲ ਹੋਰ ਹੈ......
ਦੁਨੀਆ ਭਰ ਦੇ ਡਾਕਟਰ ਦੀ ਟੀਮ ਨੇ Research ਕੀਤੀ .... ਤੇ ਇਸ ਨਤੀਜੇ ਤੇ ਪੁਹੰਚੇ ਕੀ ?
"Comment" ਤੇ "Like" ਕਰਨ ਨਾਲ ਜਾਨ ਨਹੀ ਨਿਕਲਦੀ...:P :P :P
ਵੱਸ ਚੱਲੇ ਤਾਂ ਉਮਰਾਂ ਦਾ ਸਾਥ ਮੰਗ ਲਵਾਂ ਮੈਂ ਰੱਬ ਕੋਲੋ
ਜ਼ਿੰਦਗੀ ਲਈ ਉਸਦਾ ਪਿਆਰ ਮੰਗ ਲਵਾਂ ਮੈਂ,
ਮੁੜ ਕੇ ਡਰ ਕਿਸੇ ਧੋਖੇ ਦਾ ਨਾ ਸਤਾਵੇ ਸਾਨੂੰ,ਉਸਦੇ ਉੱਤੇ
ਇੰਨਾਂ ਇਤਬਾਰ ਮੰਗ ਲਵਾਂ ਮੈਂ,
ਪਰ ਰੀਝਾਂ ਸਾਰੀਆ ਅਧੂਰੀਆ ਨੇ ਸਾਡੀਆ, ਹੋਣੀਆ ਜੋ ਕਦੇ ਪੂਰੀਆ ਨਹੀ ,
ਨਹੀ ਤਾਂ ਉਸਦੇ ਨਾਲ ਹਰ ਪਲ.. ਹਰ ਸਾਲ ਮੰਗ ਲਵਾਂ ਮੈਂ..
ਕਈ ਰਾਤਾਂ ਬੀਤ ਗਈਆਂ ਸੁੱਤੇ ਨੀ ਅਸੀ ,ਰਾਤਾਂ ਨੂੰ ਵੀ ਉਠ
ਉਠ ਕੇ ਵੀ ਰੋਏ ਅਸੀਂ,
ਰੱਬਾ ਇਕ ਸ਼ਿਕਾਇਤ ਹੈ ਤੇਰੇ ਨਾਲ_,
ਇੰਨਾ ਪਿਆਰ ਕਰਨ ਦੇ ਬਾਦ ਵੀ,ਉਹਨਾਂ ਦੇ ਕਿਉਂ ਨਾ ਹੋਏ ਅਸੀਂ..
ਇੰਨਾਂ ਅੱਖੀਆਂ 'ਚ ਪਿਆਸ ਦਿਸੇ ਇੰਤਜ਼ਾਰ ਦੀ ਤਾਂਘ ਮਿਲਣੇ
ਦੀ ਲੱਗੇ ਵਿੱਛੜੇ ਕਿਸੇ ਯਾਰ ਦੀ,
ਦਿਲ ਵਿੱਚ ਨੇ ਆਸਾਂ ਤੇ ਬੁੱਲਾਂ ਉੱਤੇ ਫਰਿਆਦਾਂ ਦੇ ਦੇ ਘੜੀ ਦੋ
ਘੜੀ ਰੱਬਾਂ ਸਾਨੂੰ ਵੀ ਪਿਆਰ ਦੀ.
ਜਿਹਨੂੰ ਤੱਕ ਕੇ ਹਰ ਕੋਈ ਡੁੱਲ ਜਾਵੇ ਰਾਹੀ ਵੀ ਰਸ਼ਤਾ ਭੁੱਲ ਜਾਵੇ,
ਉਹੋ ਮਾਰ ਉੱਥਲ ਦੇ ਟਿੱਬਿਆ ਤੇ ਬਣ ਇਸ਼ਕ ਦੀ ਬਦਲੀ ਵਰ ਗਈ ,
ਓ ਹੋ ਇੱਕ ਸੋਹਣੀ ਜੀ ਮੁਟਿਆਰ ਦੀਵਾਨਾ ਕਰ ਗਈ.
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ ,
ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ..
ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ
ਅਸ਼ਿਕ਼ਾ ਨੂੰ nett ਦੀ ਸਪੀਡ ਮਾਰਦੀ
Yarra ਨੂੰ ਤਾ ਬੁਰਾ ਜੇਹਾ ਕੁਮੇਟ ਮਾਰਦਾ
ਯਾ fake id ਦਾ ਸਸਪੈਂਸ ਮਾਰਦਾ
DIN-RAAT chat ਦੀ ਬਿਮਾਰੀ ਮਾਰਦੀ
facebook ਉੱਤੇ ਰਿਸ਼ਤੇਦਾਰੀ ਮਾਰਦੀ...
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ
ਦਿਲ ਨੂੰ ਰੋਗ ਲੌਣ ਵਾਲੇ ਇੱਕ ਦਿਨ ਪਛਤਾਉਂਦੇ ਨੇ
ਜੇ ਦਿਲ ਚ ਹੋਵੇ ਪਿਆਰ ਸੱਚਾ
ਦਿਲ ਤੋੜਨ ਵਾਲੇ ਆਪ ਆ ਕੇ ਮਨਾਉਂਦੇ ਨੇ ...
ਤੇਰੇ ਸਾਥ ਚੱ ਸੱਜਣਾ ਜੱਗ ਪਿਆਰਾ ਲੱਗਦਾ ਏ,ਹੈ ਇੱਕ ਹੰਝੂ ਫੁੱਲ ਤੇ ਹਾਉਕਾ
ਤਾਰਾ ਲੱਗਦਾ ਏ,ਰਹਿ ਨਜਰਾਂ ਦੇ ਕੋਲ ਤੂੰ ਭਾਵੇ ਬੋਲ ਵੀ ਨ,ਬੱਸ ਤੇਰਾ ਅਹਿਸਾਸ ਸਹਾਰਾ ਲੱਗਦਾ ਏ"
ਦਿਲਾ ਕਿਸੇ ਨੂੰ ਆਪਣਾ ਬਣਾਈ ਨਾ,
ਹੱਦ ਤੋਂ ਵੱਦ ਅਖਾਂ ਵਿਚ ਸੁਪਨੇ ਸਜਾਈ ਨਾ,
ਧੋਖਾ ਦੇ ਜਾਂਦੇ ਨੇ ਸਭ,
ਕਿਸੇ ਨੂੰ ਆਪਣਾ ਕਹਿ ਕੇ ਆਪਣਾ ਆਪ ਗਵਾਈ ਨਾ,
ਦਿੱਲ ਨੁੰ ਦਿੱਲਲਗੀ ਤੋ ਬਚਾਇਆ ਨਾ ਗਿਆ,
ਕਿਸਮਤ ਤੋ ਆਪਣਾ ਪੱਲਾ ਛੁਡਾਇਆ ਨਾ ਗਿਆ,
ਸੁਣਿਆ ਕਈ ਲੋਕ ਤਾ ਰੱਬ ਨੁੰ ਵੀ ਭੁੱਲ ਗਏ,
ਪਰ ਸਾਥੋ ਤਾ ਇੱਕ ਸ਼ਕਸ ਭੁਲਾਇਆ ਨਾ ਗਿਆ,
ਅਫ਼ਸੋਸ ਇਹ ਨਹੀਂ ਕਿ ਸਾਰੇ ਮੈਥੋਂ ਅੱਗੇ ਲੰਘ ਗਏ,
ਅਫ਼ਸੋਸ ਹੈ ਕਿ ਜਿਸ ਲਈ ਰੁਕੇ ਉਹ ਵੀ ਨਾਲ ਨਾ ਤੁਰਿਆ
No comments:
Post a Comment